|
About You:
|
ਸਾਡੀ ਸਰਦਾਰੀ ਵੱਲ ਨਾ ਕਰੇ ਕੋਈ ਉਂਗੱਲ, ਗੱਲ ਸਾਰਿਆਂ ਦੇ ਕਨੀਂ ਪਾ ਦਿੱਤੀ । ਮੁੜਕੇ ਨਾ ਕੋਈ ਆਖੇ ਸਾਨੂੰ, ਉਂਗੱਲ ਸਣੇ ਬਾਂਹ ਏਹ ਲਾਹ ਦਿੱਤੀ । ਬੜੇ ਆਏ ਬੜੇ ਆ ਕੇ ਤੁਰ ਗਏ, ਅਸੀਂ ਵੀ ਚੜ੍ਹਦੀ ਉਮਰੇ ਜਾਵਾਂਗੇ, ਸ਼ੌਕ ਨੀ ਭੀੜ ‘ਚ ਗਵਾਚਣ ਦਾ ਕੋਈ, ਸਿਰ ਕੱਢ ਕੇ ਉੱਤੇ ਆਵਾਂਗੇ, ਜੁਲਮ ਹੋਇਆ ਟੇ ਹੋਉ ਸਦਾ ਇਨਕਲਾਬੀਆਂ ਤੇ, ਗੱਲ ਹੱਕ ਤੇ ਸੱਚ ਦੀ ਸੁਣਾਵਾਂਗੇ, ਕਾਲੇ ਪੰਨਿਆਂ ਤੇ ਰੱਤ ਨਿਚੋੜ ਅਪਣਾ, ਇਤਿਹਾਸ ਸੁਨਿਹਰੀ ਰਚਾਵਾਂਗੇ !! ਭਗਤ ਸਿੰਘ ਤੇ ਸਰਾਭਾ ਸਾਡੇ ਸਿਰ ਤੇ ਨੇ, ਅਬਾਦੀ ਦੋ ਫੀ ਸਦੀ ਨਹੀਂ ਸਾਡੀ, ਅੱਸੀ ਫੀ ਸਦੀ ਜਾਨਾਂ ਅਸੀਂ ਦਿੱਤੀਆਂ ਨੇ ! ਇੱਜਤ ਅਣਖ ਤੇ ਗੈਰਤ ਦੀ ਜੀਣੀ ਜ਼ਿੰਦਗੀ, ਜਨਮ ਸਮੇਂ ਤੋਂ ਅਸਾਂ ਨੇ ਮਿੱਥਿਆ ਏ, ਖ਼ੂਨ ਡੋਲ੍ਹ ਕੇ ਜਦੋਂ ਲਈ ਆਜ਼ਾਦੀ, ਹੱਕ ਧੱਕੇ ਨਾਲ ਖ੍ਹੋਣਾ ਸਿੱਖਿਆ ਏ ! ਨਾਲ ਆਕੜਾਂ ਕੋਈ ਸਾਥੋਂ ਤੋੜ ਕੀ ਲੈਜੂ, ਗੱਲ ਆਖਦਾ ਸੱਚ ਮੇਰਾ ਮਨ ਲੋਕੋ, ਬੋਲੇ ਪਿਆਰ ਨਾਲ ਤੇ ਮਿਲੇ ਹੱਸ ਕੇ, ਫੇਰ ਲੈ ਜਾਵੇ ਭਾਵੇਂ ਜਾਨ ਲੋਕੋ !
|