 |
ਬਚਿਆ ਰਹੇ ਇਨਸਾਨ
9:50 AM on 10 August 2008
ਬਸਤੀ ਇਨਸਾਨਾ ਦੀ ਚ ਰਹਿਣ ਇਨਸਾਨ ਤਾ ਬਿਹਤਰ ਹੈ| ਜਿਉਦੇ ਲਈ ਘਰ ਹੋਵੇ ਮੁਰਦੇ ਲਈ ਸ਼ਮਸ਼ਾਨ ਤਾ ਬਿਹਤਰ ਹੈ|
ਤੂੰ ਮੈ ਦੇ ਝਗੜੇ ਸਬ ਮਹਜਬ ਦੇ ਨੇ, ਬਸ ਬਚਿਆ ਰਹੇ ਇਨਸਾਨ ਤਾ ਬਿਹਤਰ ਹੈ|
ਵੰਡ ਗਏ ਉਹ ਟੁਕੜੇ-ਟੁਕੜੇ ਧਰਤੀ ਦੇ, ਕਾਇਮ ਰਹੇ ਹਿੰਦੋਸਤਾਨ ਤਾ ਬਿਹਤਰ ਹੈ|
ਜੇ ਗੋਰੇ ਕੱਢ ਕੇ ਸਰਕਾਰ ਬਨਾਉਣਾ ਆਜਾਦੀ ਸੀ, ਫਿਰ ਕਾਲੇ ਵੀ ਭੱਜ ਜਾਨ ਤਾ ਬਿਹਤਰ ਹੈ|
ਸਾਨੂੰ ਜੋੜਨ ਦੇ ਉਹ ਹੀਲੇ ਕਰਦੇ ਨੇ, ਖੁਦ ਹੀ ਇਕ ਹੋ ਜਾਨ ਤਾ ਬਿਹਤਰ ਹੈ|
ਹੱਕ ਮਾਰ ਕਿਸੇ ਦਾ ਨਖਰੇ ਹਜ਼ਾਰ ਕਰਨੇ, ਰੁੱਖੇ ਮਿੱਸੇ ਇੱਜ਼ਤ ਦੇ ਮਿਲ ਜਾਨ ਚਾਰ ਤਾ ਬਿਹਤਰ ਹੈ|
ਖੂੰਹ ਲਾਸ਼ਾ ਦੇ ਨਾ ਉਹ ਆਸ਼ਿਕ ਯਾਦ ਸਾਨੂੰ, ਆਪਣਾ ਆਪ ਨਾ ਭੁੱਲ ਜਾਨ ਤਾ ਬਿਹਤਰ ਹੈ|
ਦਰਦ ਅਵੱਲੇ ਇਹ ਕਲਮ ਲਕੋਈ ਬੈਠੀ ਹੈ, ਮੱਲਮ ਸਿਆਹੀ ਦੀ ਨਾਲ ਭਰ ਜਾਨ ਤਾ ਬਿਹਤਰ ਹੈ|
|