|
............ਮੇਰਾ ਦਰਦ ਮੇਰੀ ਜੁਬਾਨੀ.........
9:43 AM on 10 August 2008
ਕੰਡਿਆਂ ਚੋ ਖੁਸ਼ਬੂ ਦਾ ਖਿਆਲ ਬੜਾ ਔਖਾ ਏ| ਕਿਸੇ ਲਈ ਮੁਹੱਬਤ ਦਾ ਸਵਾਲ ਬੜਾ ਔਖਾ ਏ|
ਥੋਹਰ ਤੇ ਉੱਗੇ ਫੁੱਲ ਵਾਂਗ ਹੈ ਜਿੰਦਗੀ, ਮੇਰੇ ਲਈ ਜਿਉਣ ਦਾ ਖਿਆਲ ਬੜਾ ਔਖਾ ਏ|
ਕੁਝ ਪਲ ਦੇ ਵਿੱਚ ਹੈ ਡੇਰ ਹੋ ਜਾਣੀ, ਕਿਸੇ ਲਾਸ਼ ਤੋ ਪੁੱਛਣਾ ਹਾਲ ਬੜਾ ਔਖਾ ਏ|
ਕਿਸੇ ਰੁੱਖ ਲਈ ਪਤਝੜ ਦੇ ਦਿਨ ਬੜੇ ਸੁੱਨੇ, ਜਿਵੇ ਮੇਰੇ ਲਈ ਵਿਛੋੜੇ ਦਾ ਓਹ ਸਾਲ ਬੜਾ ਔਖਾ ਏ|
ਮੌਤ ਤੇ ਜਿੰਦ੍ਗੀ ਚ ਬਸ ਐਨਾ ਕੁ ਫਾਸਲਾ, ਜਿੰਨਾ ਤੇਰੇ ਮੇਰੇ ਮੇਲ ਦਾ ਸਵਾਲ ਬੜਾ ਔਖਾ ਏ|
ਅੱਗ ਲੱਗੀ ਹੈ ਜਿਗਰ ਦੇ ਅੰਦਰ, ਪੀਤੇ ਬਿਨਾ ਹੋਣਾ ਬੇਹਾਲ ਬੜਾ ਔਖਾ ਏ
|